ਸਮਾਜ ਨੂੰ ਮੈਂਬਰ ਪਾਰਲੀਮੈਂਟ, ਰਾਜਸਭਾ, ਐਸਸੀ ਕਮਿਸ਼ਨ ਅਤੇ ਹੋਰ ਅਹੁਦਿਆਂ ਤੋਂ ਵੀ ਰੱਖਿਆ ਬਾਹਰ
ਲੁਧਿਆਣਾ ਵਿਖੇ ਚੱਲ ਰਹੀ ਜ਼ਿਮਨੀ ਚੋਣ ਵਿੱਚ ਵਾਲਮੀਕ ਮਜਬੀ ਸਿੱਖ ਸਮਾਜ ਨੂੰ ਆਪ ਦੇ ਉਮੀਦਵਾਰ ਨੂੰ ਜਿਤਾਉਣ ਲਈ ਸਮਾਜ ਨਾਲ ਕੀਤੇ ਜਾ ਰਹੇ ਦੇ ਝੂਠੇ ਵਾਅਦਿਆਂ ਤੋਂ ਸੁਚੇਤ ਰਹਿਣਾ ਚਾਹੀਦਾ, ਇਸ ਪਾਰਟੀ ਨੇ ਹਮੇਸ਼ਾ ਹੀ ਸਾਡੇ ਸਮਾਜ ਦਾ ਸੋਸ਼ਣ ਕਰਕੇ ਸਮਾਜ ਦੇ ਪੱਲੇ ਕੁਝ ਨਹੀਂ ਪਾਇਆ ਜਿਸ ਨੂੰ ਲੈ ਕੇ ਸਮਾਜ ਲੋਕਾਂ ਵਿੱਚ ਅੰਦਰੋਂ ਅੰਦਰੀ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਇਹ ਨਰਾਜ਼ਗੀ ਲੋਕ ਆਪ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਹਾਰ ਦਾ ਮੂੰਹ ਵਿਖਾ ਕੇ ਕੱਢਣਗੇ।
ਇਹ ਵਿਚਾਰਾਂ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਵਾਲਮੀਕਿ ਮਜਬੀ ਸਿੱਖ ਧਰਮ ਸਮਾਜ ਭਾਰਤ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਇੱਕ ਮੀਟਿੰਗ ਦੌਰਾਨ ਦਿੰਦਿਆਂ ਹੋਇਆਂ ਕੀਤਾ। ਉਹਨਾਂ ਕਿਹਾ ਹੈ ਅੱਜ ਮੈਂ ਆਪਣੇ ਸਮਾਜ ਦੇ ਸੰਗਠਨ ਦੇ ਜ਼ਰੀਏ ਤੋਂ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਜਦੋਂ ਦੀ ਆਪ ਦੀ ਸਰਕਾਰ ਸਤਾ ਦੀ ਕੁਰਸੀ ਤੇ ਕਾਬਜ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਵਾਲਮੀਕ ਸਮਾਜ ਨੂੰ ਦੱਸੋ ਇਸ ਪਾਰਟੀ ਨੇ ਤੇ ”ਆਪ” ਦੀ ਸਰਕਾਰ ਨੇ ਕੀ ਦਿੱਤਾ, ਜੇਕਰ ਕੁਝ ਦਿੱਤਾ ਉਹ ਗੋਗਲੂਆਂ ਤੋਂ ਮਿੱਟੀ ਲਾਉਣ ਦੇ ਬਰਾਬਰ, ਸਾਡੇ ਲੀਡਰ ਇਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਰਹੇ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ। ਇਸ ਲਈ ਲੁਧਿਆਣਾ ਵਿੱਚ ਵਾਸੀ ਵਾਲਮੀਕ ਮਜਬੀ ਸਿੱਖ ਸਮਾਜ ਦੇ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦਾ ਕਿ ਇਸ ਪਾਰਟੀ ਨੇ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਵੀ ਕੁਝ ਨਹੀਂ ਦੇਣਾ ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜੋ ਕਿ ਵਾਲਮੀਕ ਸਮਾਜ ਜੇ ਸਭ ਤੋਂ ਵੱਡੇ ਦੁਸ਼ਮਣ ਹਨ, ਦਿੱਲੀ ਵਿੱਚ ਵੀ ਕੋਈ ਵੀ ਸਾਡਾ ਅੱਜ ਤੱਕ ਮੰਤਰੀ ਨਹੀਂ ਬਣਾਇਆ ਗਿਆ ਸੀ ਅਤੇ ਨਾ ਹੀ ਇਸ ਸਰਕਾਰ ਵਿੱਚ ਕੋਈ ਵੱਡੀ ਅਹੁਦੇਦਾਰੀ ਦਿੱਤੀ ਗਈ ਹੈ, ਬਾਕੀ ਲੋਕ ਅੰਕੜੇ ਜਾਣਦੇ ਹਨ। ਸ੍ਰੀ ਅਟਵਾਲ ਨੇ ਅੱਗੇ ਕਿਹਾ ਕਿ ਅੱਜ ਕਿਸੇ ਵੀ ਖੇਤਰ ਵਿੱਚ ਵੇਖ ਲਓ ਵਾਲਮੀਕਿ ਸਮਾਜ ਨੂੰ ਹਮੇਸ਼ਾ ਪਿੱਛੇ ਰੱਖਿਆ ਜਾਂਦਾ ਹੈ ਕਿਸੇ ਵੀ ਚੇਅਰਮੈਨ ਤੋਂ ਜਾਂ ਕਿਸੇ ਵੀ ਬੋਰਡ ਵਿੱਚ ਸਾਡਾ ਕੋਈ ਵੀ ਮੈਂਬਰ ਜਾਂ ਹੋਰ ਕੋਈ ਵੀ ਅਹੁਦੇਦਾਰੀ ਨਹੀਂ ਦਿੱਤੀ ਗਈ। ਇਸ ਲਈ ਇਸ ਪਾਰਟੀ ਨੂੰ ਸਬਕ ਸਿਖਾਉਣ ਲਈ ਬਹੁਤ ਵੱਡਾ ਮੌਕਾ ਹੈ ਉਹਨਾਂ ਨੇ ਵਾਲਮੀਕਿ ਮਜਬੀ ਸਿੱਖ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੁਧਿਆਣਾ ਦੀ ਜਿਮਨੀ ਚੋਣ ਵਿੱਚ ਆਪ ਦੇ ਉਮੀਦਵਾਰ ਨੂੰ ਜਿਆਦਾ ਤੋਂ ਜਿਆਦਾ ਵੋਟਾਂ ਨਾਲ ਹਰਾ ਕੇ ਆਪਣਾ ਬਦਲਾ ਲੈਣ।