Sunday, September 28, 2025
Home जालंधर ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੀ ਧੂਮ, ਲੱਖਾਂ ਸ਼ਰਧਾਲੂ ਹੋਏ ਸ਼ਾਮਿਲ

ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੀ ਧੂਮ, ਲੱਖਾਂ ਸ਼ਰਧਾਲੂ ਹੋਏ ਸ਼ਾਮਿਲ

by Doaba News Line

ਜਲੰਧਰ: ਸ਼ਹਿਰ ਵਿੱਚ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਸ਼ਨੀਵਾਰ ਨੂੰ ਸ਼ੁਰੂ ਹੋਇਆ ਸੀ। ਜਿਸ ਵਿੱਚ ਲੱਖਾਂ ਸ਼ਰਧਾਲੂਆਂ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਸੋਢਲ ਮੇਲੇ ਵਿੱਚ ਕਰੀਬ 3 ਮੀਟਰ ਦੇ ਘੇਰੇ ਵਿੱਚ ਪੂਰੀ ਸਜਾਵਟ ਕੀਤੀ ਗਈ। ਮੇਲੇ ਵਿੱਚ ਲਗੇ ਝੂਲੇ ਤੇ ਬਾਜ਼ਾਰ ਨੇ ਇਸ ਦੀ ਸ਼ੋਭਾ ਵਧਾਈ।

ਮੰਦਰ ਵਿੱਚ ਕੀਰਤਨ, ਆਰਤੀ, ਪੂਜਾ ਤੇ ਖਾਸ ਭੋਗ ਦਾ ਆਯੋਜਨ ਕੀਤਾ ਗਿਆ। ਭਗਤਾਂ ਨੇ ਪਵਿੱਤਰ ਸਰੋਵਰ ਦਾ ਜਲ ਗ੍ਰਹਿਣ ਕੀਤਾ। ਸ਼੍ਰੀ ਆਰੁਸ਼ ਚੱਢਾ ਨੇ ਦਸਿਆ ਕਿ ਇਹ ਮੇਲਾ ਕੇਵਲ ਧਾਰਮਿਕ ਆਯੋਜਨ ਨਹੀਂ ਬਲਕਿ ਪੰਜਾਬ ਦੀ ਆਸਥਾ ਤੇ ਸੰਸਕ੍ਰਿਤੀ ਦਾ ਪ੍ਰਤੀਕ ਹੈ, ਅਤੇ ਆਰੁਸ਼ ਚੱਢਾ ਨੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ।

You may also like

Leave a Comment