Saturday, January 18, 2025
Home राजनीति Congress ਉਮੀਦਵਾਰ ਉਪਰ ਇਲਜ਼ਾਮ ਲਾਉਣ ਤੋ ਪਹਿਲਾ ਆਪਣੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਹਰਜੋਤ ਬੈਂਸ : ਰਜਿੰਦਰ ਬੇਰੀ

Congress ਉਮੀਦਵਾਰ ਉਪਰ ਇਲਜ਼ਾਮ ਲਾਉਣ ਤੋ ਪਹਿਲਾ ਆਪਣੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਹਰਜੋਤ ਬੈਂਸ : ਰਜਿੰਦਰ ਬੇਰੀ

by Doaba News Line

ਜਲੰਧਰ (ਸਤਪਾਲ ਸ਼ਰਮਾ): ਅੱਜ ਜ਼ਿਲਾ Congress ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਉੱਪਰ ਇਲਜ਼ਾਮ ਲਗਾਉਣ ਤੋ ਪਹਿਲਾ ਪੰਜਾਬ ਦੀ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਮੰਤਰੀ ਹਰਜੋਤ ਬੈਂਸ । ਜੇਕਰ ਸਰਕਾਰ ਨੂੰ ਪਤਾ ਹੈ ਕਿ ਜਲੰਧਰ ਵਿਚ ਸਮਾਰਟ ਸਿਟੀ ਦੇ ਫੰਡਾ ਵਿਚ ਘੋਟਾਲੇ ਹੋਏ ਹਨ ਤਾ ਫਿਰ ਪੰਜਾਬ ਸਰਕਾਰ ਪਿਛਲੇ ਢਾਈ ਸਰਕਾਰ ਤੋ ਕਿਉ ਸੁੱਤੀ ਪਈ ਹੈ । ਉਸ ਦੀ ਜਾਂਚ ਕਰੋ ਜੇਕਰ ਪਿਛਲੀ ਕਾਂਗਰਸ ਦੀ ਸਰਕਾਰ ਵਿਚ ਘੋਟਾਲੇ ਹੋਏ ਹਨ ਤਾਂ ਆਮ ਆਦਮੀ ਪਾਰਟੀ 2023 ਦੀ ਲੋਕ ਸਭਾ ਦੀ ਉਪ ਚੋਣ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਨੂੰ ਆਮ ਆਦਮੀ ਪਾਰਟੀ ਨੇਆਪਣਾ ਉਮੀਦਵਾਰ ਕਿਉ ਬਣਾਇਆ ਸੀ , ਕਿ ਉਸ ਸਮੇਂ ਇਸ ਸਰਕਾਰ ਨੂੰ ਘੋਟਾਲੇ ਯਾਦ ਨਹੀ ਸਨ । ਆਮ ਆਦਮੀ ਪਾਰਟੀ ਦਾ ਜੋ ਨਕਲੀ ਚਿਹਰਾ ਸੀ ਉਹ ਹੁਣ ਲੋਕਾਂ ਸਾਹਮਣੇ ਆ ਚੁਕਿਆ ਹੈ ਹੁਣ ਆਮ ਆਦਮੀ ਪਾਰਟੀ ਦਾ ਉਮੀਦਵਾਰ ਪਿਛਲੇ ਮਹੀਨੇ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਬੁਰੀ ਤਰਾਂ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਕੋਲੋ ਹਾਰਿਆ ਹੈ ।

ਆਮ ਆਦਮੀ ਪਾਰਟੀ ਨੇ ਸਾਰੀ ਸਰਕਾਰ ਜਲੰਧਰ ਵਿਖੇ ਬਿਠਾ ਦਿੱਤੀ ਹੈ ਪਰ ਹੁਣ ਲੋਕ ਸਭ ਕੁੱਝ ਸਮਝ ਚੁੱਕੇ ਹਨ । ਜੇਕਰ ਆਮ ਆਦਮੀ ਪਾਰਟੀ ਨੂੰ ਆਪਣੇ ਕੀਤੇ ਹੋਏ ਕੰਮਾਂ ਉੱਪਰ ਇਨਾਂ ਭਰੋਸਾ ਹੈ ਤਾਂ ਆਮ ਆਦਮੀ ਪਾਰਟੀ ਆਪਣੇ ਕਿਸੇ ਪੁਰਾਣੇ ਲੀਡਰ ਜਾਂ ਵਲੰਟੀਅਰ ਨੂੰ ਮੈਦਾਨ ਵਿਚ ਕਿਉ ਉਤਰਦੀ ਹੈ । ਪਿਛਲੇ ਸਾਲ ਤੋ ਹੁਣ ਤਕ ਜਲੰਧਰ ਵਿਚ ਇਹ ਤੀਸਰੀ ਚੋਣ ਹੋਣ ਜਾ ਰਹੀ ਹੈ ਹਰਜੋਤ ਬੈਂਸ ਦਸਣ ਕੀ ਤੁਹਾਡੀ ਪਾਰਟੀ ਨੇ ਆਪਣੇ ਕਿਹੜੇ ਪੁਰਾਣੇ ਲੀਡਰ ਜਾਂ ਵਲੰਟੀਅਰ ਨੂੰ ਟਿਕਟ ਦਿੱਤੀ । 2023 ਦੀਆਂ ਲੋਕ ਸਭਾ ਦੀਆਂ ਉਪ ਚੋਣਾਂ ਵਿਚ ਸਾਬਕਾ ਕਾਂਗਰਸ ਦੇ ਵਿਧਾਇਕ ਨੂੰ ਟਿਕਟ ਦਿੱਤੀ , 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੂੰ ਟਿਕਟ ਦਿਤੀ ਅਤੇ ਹੁਣ 2024 ਦੀ ਜਲੰਧਰ ਵੈਸਟ ਦੀ ਉਪ ਚੋਣ ਵਿਚ ਭਾਜਪਾ ਦੇ ਲੀਡਰ ਨੂੰ ਟਿਕਟ ਦੇ ਦਿੱਤੀ ਹੈ । ਇਹ ਜਨਤਾ ਸਭ ਜਾਣਦੀ ਹੈ । ਇਹ ਜਨਤਾ ਦਲਬਦਲੂਆ ਨੂੰ ਬਿਲਕੁਲ ਮੂੰਹ ਨਹੀ ਲਗਾਵੇਗੀ । ਹਰਜੋਤ ਬੈਂਸ ਜੀ ਨੂੰ ਚਾਹੀਦਾ ਹੈ ਕਿ ਬਿਆਨਬਾਜੀ ਛਡੋ ਸਰਕਾਰ ਤੁਹਾਡੀ ਹੈ ਜੇਕਰ ਕੋਈ ਘੋਟਾਲਾ ਹੋਇਆਂ ਹੈ ਤਾਂ ਉਸਦੀ ਜਾਂਚ ਕਰਵਾਓ ।

You may also like

Leave a Comment