SGL ਹਸਪਤਾਲ ‘ਚ ਲਗਾਇਆ ਗਿਆ ਮੁਫ਼ਤ ਲਿਵਰ ਜਾਂਚ ਕੈਂਪ

ਜਦੋਂ ਗੱਲ ਲੋਕ ਸੇਵਾ ਦੀ ਹੋਵੇ, ਤਾਂ ਬਾਬਾ ਕਸ਼ਮੀਰਾ ਸਿੰਘ ਜਨ ਸੇਵਾ ਟਰੱਸਟ ਦਾ ਨਾਮ ਹਮੇਸ਼ਾ ਸੁਨਣ ਨੂੰ ਮਿਲਦਾ ਹੈ। ਇਸੇ ਤਹਿਤ ਐੱਸ.ਜੀ.ਐੱਲ. ਸੁਪਰ ਸਪੈਸ਼ਲਿਟੀ ਚੈਰੀਟੇਬਲ ਹਸਪਤਾਲ, ਜਲੰਧਰ ਵਿਖੇ ਮੁਫ਼ਤ ਲਿਵਰ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਹਸਪਤਾਲ ਦੇ ਵਾਇਸ ਚੇਅਰਮੈਨ ਅਤੇ ਸੀ.ਈ.ਓ. ਸ. ਮਨਿੰਦਰਪਾਲ ਸਿੰਘ ਜੀ ਰਿਆੜ ਵਲੋਂ ਕੀਤਾ ਗਿਆ। ਕੈਂਪ ਦੌਰਾਨ 225 ਤੋਂ ਵੱਧ ਮਰੀਜ਼ਾਂ ਨੇ ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਅਤੇ ਫਾਈਬ੍ਰੋਸਕੈਨ ਰਾਹੀਂ ਆਪਣੀ ਮੁਫ਼ਤ ਜਾਂਚ ਕਰਵਾਈ। ਇਸ ਮੌਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਮੁਕੁਲ ਚੋਪੜਾ, ਪੇਟ ਅਤੇ ਜਿਗਰ ਦੀਆਂ ਬਿਮਾਰੀਆਂ ਦੀ ਮਾਹਿਰ ਡਾ. ਦਿਸ਼ਾ ਸਿਆਲ ਅਤੇ ਹੋਰ ਮੈਡੀਕਲ ਟੀਮ ਵੀ ਉਪਸਥਿਤ ਰਹੀ।ਇਸ ਕੈਂਪ ਦਾ ਮਕਸਦ ਲੋਕਾਂ ਨੂੰ ਜਿਗਰ ਦੀਆਂ ਬਿਮਾਰੀਆਂ ਸੰਬੰਧੀ ਜਾਗਰੂਕ ਕਰਨਾ, ਉਨ੍ਹਾਂ ਦੀ ਸਮੇਂ-ਸਿਰ ਜਾਂਚ ਕਰਨਾ ਅਤੇ ਮੁਫ਼ਤ ਇਲਾਜ ਸਹੂਲਤਾਂ ਪ੍ਰਦਾਨ ਕਰਨਾ ਸੀ। ਐੱਸ.ਜੀ.ਐੱਲ. ਹਸਪਤਾਲ ਵਲੋਂ ਅਗਲੇ ਸਮੇਂ ਵਿੱਚ ਵੀ ਅਜਿਹੇ ਕਈ ਹੋਰ ਮੁਫ਼ਤ ਸਿਹਤ ਕੈਂਪ ਲਗਾਉਣ ਦੀ ਯੋਜਨਾ ਹੈ, ਤਾਂ ਜੋ ਹਰੇਕ ਵਰਗ ਤੱਕ ਉਚਿਤ ਇਲਾਜ ਪਹੁੰਚ ਸਕੇ।

Related posts

जालंधर: नकोदर की पुलिस पार्टी ने 6 ग्राम हेरोइन सहित 01 नशा तस्कर को किया काबू

जालंधर: ESI अस्पताल में औचक चेकिंग करने पहुंचे कैबिनेट मंत्री मोहिंदर भगत

PRTC और पनबस के बाद अब पंजाब नेशनल बैंक के कर्मियों ने किया प्रदर्शन, दी चेतावनी